News Bulletin

ਕੁੱਝ ਅਦਾਰੇ ਵਾਰੇ... ਪੰਜਾਬ ਦੇ ਇਤਿਹਾਸਕ ਪਿੰਡ ਪਲਾਹੀ ਵਿਖੇ 1983 ਚ ਇਕ ਇਹੋ ਜਿਹੀ ਸੰਸਥਾ ਨੈਸ਼ਨਲ ਰੂਰਲ ਡਿਵੈਲਪਮੈਂਟ ਸੁਸਾਇਟੀ (ਰਜਿ.) ਸ: ਜਗਤ ਸਿੰਘ ਪਲਾਹੀ ਜੀ ਦੀ ਸਰਪ੍ਰਸਤੀ ਹੇਠ ਕਾਇਮ ਕੀਤੀ ਗਈ, ਜਿਸ ਦਾ ਮੁੱਖ ਉਦੇਸ਼ ਜਿਥੇ ਬੇ-ਰੁਜ਼ਗਾਰ ਪੇਂਡੂ ਯੁਵਕਾਂ ਨੂੰ ਸਿਖਿਆ ਦੇਣਾਂ ਸੀ, ਨਵੀਆਂ ਤਕਨੀਕਾਂ ਨੂੰ ਪਿੰਡਾਂ ਵਿਚ ਪ੍ਰਚੱਲਤ ਕਰਨਾਂ ਅਤੇ ਪਿੰਡਾਂ ਦਾ ਸਮੂਹਿਕ ਵਿਕਾਸ ਵੀ ਸੀ। ਜਨਵਰੀ 1985, ਵਿੱਚ ਇਸ ਸੁਸਾਇਟੀ ਵਲੋਂ “ਦੀ ਨੈਸ਼ਨਲ ਇਸਟੀਚਿਊਟ ਫਾਰ ਇਟੈਗਰੇਟਡ ਰੂਰਲ ਡਿਵੈਲਪਮੈਂਟ ਐਂਡ ਟਰਾਂਸਫਰ ਆਫ ਟੈਕਨੌਲੌਜੀ ਪਲਾਹੀ” ਦੀ ਸਥਾਪਨਾਂ ਕੀਤੀ ਗਈ ਅਤੇ ਕੁਝ ਤਕਨੀਕੀ ਕੋਰਸ ਚਾਲੂ ਕੀਤੇ ਗਏ। ਇਸ ਅਦਾਰੇ ਦੇ ਮੌਢੀ ਪ੍ਰਿੰਸੀਪਲ ਸਵਰਗੀ ਸ: ਭਗਤ ਸਿੰਘ ਸੱਗੂ ਨਿਯੁਕਤ ਕੀਤੇ ਗਏ। 19 ਜਨਵਰੀ 1985 ਨੂੰ ਭਾਰਤ ਸਰਕਾਰ ਦੀ ਮਨਿਸਟਰੀ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ (ਐਜੂਕੇਸ਼ਨ ਵਿਭਾਗ) ਨਵੀ ਦਿੱਲੀ ਵਲੋਂ ਇਕ ਨੈਸ਼ਨਲ ਐਕਸਪਰਟ ਕਮੈਟੀ ਨੇ ਇਸ ਸੰਸਥਾ ਦੀ ਪ੍ਰਧਾਨਗੀ ਹੇਠ ਇੰਸਟੀਚਿਊਟ ਦਾ ਨਰੀਖਣ ਕਰਨ ਲਈ ਭੇਜੀ ਤੇ ਇਸ ਕਮੇਟੀ ਨੇ ਇਸ ਸੰਸਥਾ ਵਿੱਖੇ ਰੂਰਲ ਟੈਕਨੌਲੌਜੀ ਉਤੇ ਅਧਾਰਤ ਸਪੈਸ਼ਲ ਇੰਸਟੀਚਿਊਟ ਬਣਾਉਣ ਦੀ ਸਿਧਾਂਤਕ ਪ੍ਰਵਾਨਗੀ ਦਿੱਤੀ। ਇਹਨਾਂ ਸਿਫਾਰਸ਼ਾਂ ਦੇ ਅਧਾਰ ਉੱਤੇ ਹੀ ਮਨਿਸਟਰੀ ਵਲੋਂ ਇਸ ਇੰਸਟੀਚਿਊਟ ਵਿਖੇ ਕਮਿਊਨਿਟੀ ਪੌਲੀਟੈਕਨਿਕ ਸਕੀਮ ਅਪ੍ਰੈਲ 1986 ਤੋਂ ਚਾਲੂ ਕਰ ਦਿੱਤੀ ਗਈ। ਸ਼ੁਰੂ ਵਿਚ ਇਸ ਅਦਾਰੇ ਦੇ ਮੁੱਖ ਕੰਮਾਂ ਵਿਚ ਮਨੁੱਖੀ ਸ਼ਕਤੀ ਦਾ ਵਿਕਾਸ, ਟ੍ਰੇਨਿਗ ਅਤੇ ਤਕਨੀਕੀ ਸ਼ਕਤੀ ਦਾ ਆਦਾਨ ਪ੍ਰਦਾਨ ਕਰਨਾਂ , ਤਕਨੀਕੀ ਸੇਵਾਵਾਂ ਦੇਣਾਂ ਸੀ। ਹੁਣ ਸਾਡੇ ਅਦਾਰੇ ਦਾ ਮੁੱਖ ਮੰਤਵ ਪੇਂਡੂ ਬੇ-ਰੁਜ਼ਗਾਰ ਨੌਜਵਾਨਾਂ ਨੂੰ ਵੱਖ-ਵੱਖ ਤਕਨੀਕੀ ਟ੍ਰੇਡਾਂ ਦੀ ਸਿਖਲਾਈ ਦੇਣਾਂ ਅਤੇ ਆਪਣਾਂ ਰੁਜ਼ਗਾਰ ਸਥਾਪਤ ਕਰਨ ਲਈ ਪ੍ਰੇਰਤ ਕਰਨਾਂ ਹੈ। ਸਮੇਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਕੰਪਿਊਟਰ ਕੋਰਸ ਸ਼ੁਰੂ ਕੀਤੇ ਹਨ, ਜਿਸ ਵਿਚ ਬਦਲਦੀਆਂ ਪ੍ਰਸਥਿਤੀਆਂ ਅਨੁਸਾਰ ਤਬਦੀਲੀ ਕਰਦੇ ਰਹਿੰਦੇ ਹਾਂ। ਉਹ ਕੋਰਸ ਜੋ ਪੇਂਡੂ ਬੇ-ਰੁਜ਼ਗਾਰ ਨੋਂਜਵਾਨਾਂ ਲਈ ਲਾਹੇਵੰਦ ਹੋ ਸਕਦੇ ਹਨ, ਅਸੀਂ ਅਦਾਰੇ ਵਿਚ ਸ਼ੁਰੂ ਕਰਦੇ ਰਹਿੰਦੇ ਹਾਂ। ਸਾਡਾ ਅਦਾਰਾ ਫਗਵਾੜਾ ਸ਼ਹਿਰ ਦੇ ਬੱਸ ਸਟੈਂਡ ਤੋਂ ਚਾਰ ਕਿਲੋਮੀਟਰ ਅਤੇ ਜਲੰਧਰ-ਚੰਡੀਗੜ੍ਹ ਬਾਈਪਾਸ ਦੇ ਨੇੜੇ ਪਿੰਡ ਪਲਾਹੀ ਵਿੱਖੇ ਸਥਿਤ ਹੈ। ਹੁਸ਼ਿਆਰਪੁਰ ਰੋਡ ਤੋਂ ਪਿੰਡ ਖੁਰਮਪੁਰ ਤੋਂ ਪਲਾਹੀ ਆਇਆ ਜਾ ਸਕਦਾ ਹੈ। ਜਲੰਧਰ ਸਾਈਡ ਤੋਂ ਮੇਹਟਾਂ ਪਿੰਡ ਤੋਂ ਚੰਡੀਗੜ੍ਹ ਬਾਈਪਾਸ ਰਾਹੀਂ ਪਿੰਡ ਪਲਾਹੀ ਪੁੱਜਿਆ ਜਾ ਸਕਦਾ ਹੈ। ਇਲਾਕੇ ਭਰ ਵਿਚ ਤਕਨੀਕੀ ਖੇਤਰ ਵਿੱਚ ਸਾਡੇ ਅਦਾਰੇ ਦਾ ਆਪਣਾਂ ਹੀ ਮਹੱਤਵ ਹੈ। ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਅਤੇ ਮੁਫਤ ਤਕਨੀਕੀ ਸੇਵਾਵਾਂ ਦੇਣ ਵਿੱਚ ਮੋਹਰੀ ਹੈ।