News Bulletin

ਨੈਸ਼ਨਲ ਰੂਰਲ ਡਿਵੈਲਪਮੈਂਟ ਸੁਸਾਇਟੀ ਦੇ ਚੇਅਰਮੈਨ ਸ. ਜਗਤ ਸਿੰਘ ਪਲਾਹੀ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਕਮਿਊਨਿਟੀ ਪੌਲੀਟੈਕਨਿਕ ਕਾਲਜ, ਪਲਾਹੀ ਨੇ ਇਲਾਕੇ ਦੇ ਪਿੰਡਾਂ ਦੇ ਵਿਕਾਸ ਵਿਚ ਵੱਡਾ ਯੋਗਦਾਨ ਪਾਇਆ ਹੈ। ਜਿੱਥੇ ਕਾਲਜ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਸੇਧ ਦੇ ਕੇ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਲਈ ਨਵੀਆਂ ਪੁਲਾਂਘਾਂ ਪੁਟੀਆਂ ਹਨ ਅਤੇ ਰੁਜ਼ਗਾਰ ਦੁਆਇਆ ਹੈ, ਉੱਥੇ ਪਿੰਡਾਂ ਦੇ ਲੋਕਾਂ ਨੂੰ ਆਪੋ ਆਪਣੇ ਪਿੰਡਾਂ 'ਚ ਨਵੀਆਂ ਸਕੀਮਾਂ ਚਾਲੂ ਕਰਨ ਲਈ ਉਤਸ਼ਾਹਤ ਵੀ ਕੀਤਾ ਹੈ ਅਤੇ ਬਹੁਤ ਸਾਰੇ ਨੌਜਵਾਨ ਯੁਵਕ ਅਤੇ ਯੁਵਤੀਆਂ ਦੇਸ਼ ਅਤੇ ਵਿਦੇਸ਼ ਵਿਚ ਸਾਡੇ ਅਦਾਰੇ ਤੋਂ ਤਕਨੀਕੀ ਸਿੱਖਿਆ ਪ੍ਰਾਪਤ ਕਰਕੇ ਖੁਸ਼ਹਾਲ ਜ਼ਿੰਦਗੀ ਜਿਊ ਰਹੇ ਹਨ। ਸਾਡੇ ਕਾਲਜ ਦਾ ਮੁੱਡ ਤੋਂ ਹੀ ਇਹ ਮਨੋਰਥ ਰਿਹਾ ਹੈ ਕਿ ਪੇਂਡੂ ਬੇ-ਰੁਜ਼ਗਾਰ ਨੌਜਵਾਨ "ਵਾਈਟ ਕੌਲਰ" ਜੌਬ ਦਾ ਵਿਚਾਰ ਤਿਆਗ ਕੇ ਹੱਥੀਂ ਕੰਮ ਕਰਨ ਦੀ ਮੁਹਾਰਤ ਹਾਂਸਲ ਕਰਨ ਅਤੇ ਅਸੀਂ ਇਸ ਮਨੋਰਥ ਵਿਚ ਕਾਮਯਾਬ ਰਹੇ ਹਾਂ। ਇਸ ਕਰਕੇ ਅੱਜ ਤਕਨੀਕੀ ਖੇਤਰ ਵਿਚ ਕਮਿਊਨਿਟੀ ਪੌਲੀਟੈਕਨਿਕ ਕਾਲਜ, ਪਲਾਹੀ ਦਾ ਨਾਮ ਬੜੇ ਮਾਣ ਨਾਲ ਲਿਆ ਜਾ ਰਿਹਾ ਹੈ।

ਆਸ ਹੈ ਪੇਂਡੂ ਨੌਜਵਾਨ ਲੜਕੇ/ਲੜਕੀਆਂ ਤਕਨੀਕੀ ਸਿੱਖਿਆ ਦੇ ਰਹੇ ਇਸ ਅਦਾਰੇ ਵਿਚ ਸਿੱਖਿਆ ਲੈ ਕੇ ਆਪਣਾਂ ਭਵਿੱਖ ਰੌਸ਼ਨ ਕਰਨਗੇ।