News Bulletin

ਕੁੱਝ ਸ਼ਬਦ ਪਿ੍ੰਸੀਪਲ ਸਾਹਿਬ ਵੱਲੋਂ


ਕਮਿਊਨਿਟੀ ਪੌਲੀਟੈਕਨਿਕ ਸਕੀਮ ਭਾਰਤ ਸਰਕਾਰ ਦੇ ਮਨੱਖੀ ਵਸੀਲਿਆਂ ਦੇ ਵਿਕਾਸ ਮੰਤਰਾਲੇ ਵਲੋਂ ਚਲਾਈ ਜਾ ਰਹੀ ਹੈ। ਇਸ ਸਕੀਮ ਨੇ ਪੂਰੇ ਭਾਰਤ 'ਚ ਪੇਂਡੂ ਯੁਵਕਾਂ ਨੂੰ ਵੱਡੇ ਪੱਧਰ ਤੇ ਟੈਕਨੀਕਲ ਟਰੁਨਿੰਗ ਦੇ ਕੇ ਇਕ ਲਹਿਰ ਖੜ੍ਹੀ ਕਰ ਦਿੱਤੀ ਹੈ। ਯੁਵਕ ਜਿਹੜੇ ਕਿ ਮਿਸਤਰੀਆਂ ਹੱਥੋਂ ਬੁਰੀ ਤਰਾਂ ਮਾਰਕੁਟ ਤੇ ਮਾਨਸਿਕ ਤ੍ਰਿਸਕਾਰ ਦਾ ਸ਼ਿਕਾਰ ਹੁੰਦੇ ਸਨ, ਇਸ ਸਕੀਮ ਅਧੀਨ ਟਰੇਨਿੰਗ ਲੈ ਕੇ ਚੰਗੇ ਕਾਰੀਗਰ ਬਣੇ ਹਨ। ਆਪਣੇ ਹੱਥੀਂ ਕਿੱਤਿਆਂ ਦੀ ਟਰੇਨਿੰਗ ਲੈਣ ਉਪਰੰਤ ਪੱਲੇ ਚੰਗੇ ਰੁਜਗਾਰ ਦੀ ਪ੍ਰਾਪਤੀ ਹੁੰਦੀ ਹੈ ਜਾਂ ਫਿਰ ਉਹ ਆਂਪਣੇ ਕੰਮ ਖੋਹਲਣ ਦੇ ਯੋਗ ਹੋ ਜਾਂਦੇ ਹਨ। ਕਈ ਵਿਦੇਸ਼ਾਂ ਵਿਚ ਜਾ ਕੇ ਰੁਜਗਾਰ ਪ੍ਰਾਪਤ ਕਰਨ ਲਗਦੇ ਹਨ। ਇਸ ਸਕੀਮ ਨੇ ਇੰਜਨੀਅਰਾਂ/ਪੌਲੀਟੈਕਨਿਕ ਸਿਖਿਆਰਥੀਆਂ ਤੇ ਟੈਕਨੀਸ਼ਨਾਂ ਨੂੰ ਇਸ ਕਰਕੇ ਮਾਤ ਦਿੱਤੀ ਹੈ, ਕਿਉਂਕਿ ਇਸ ਅਧੀਨ ਯੁਵਕਾਂ ਦਾ ਖਰਚਾ ਕੋਈ ਨਹੀਂ ਹੁੰਦਾ ਤੇ ਆਪਣੀ ਮਰਜੀ ਦੀ ਟਰੇਨਿੰਗ ਉਹ ਪ੍ਰਾਪਤ ਕਰ ਲੈਂਦਾ ਹੈ।

ਇਸ ਸਕੀਮ ਅਧੀਨ ਦੂਜਾ ਕਾਰਜ ਨਵੀਂ ਟੈਕਨੌਲੌਜੀ ਦਾ ਪਿੰਡਾਂ 'ਚ ਪ੍ਰਚਲਣ ਹੈ. ਜਿਸ ਅਧੀਨ ਟੀਚਰਾਂ ਦੀ ਸਹਾਇਤਾ ਨਾਲ ਪਿੰਡਾਂ 'ਚ ਕਈ ਕੁਝ ਨਵਾਂ ਲਿਆਉਣ ਦਾ ਸਾਰਥਕ ਯਤਨ ਹੋਇਆ ਹੈ। ਬਾਇਉ ਗੈਸ, ਸੋਲਰ ਇਨਰਜ਼ੀ, ਫੈਰੋ-ਸੀਮਿੰਟ ਦੇ ਕੁਝ ਪ੍ਰਾਜੈਕਟ ਜਿਸ ਢੰਗ ਨਾਲ ਪਿੰਡਾਂ 'ਚ ਪ੍ਰਚੱਲਤ ਕੀਤੇ ਗਏ ਹਨ, ਉਹਨਾਂ ਨੂੰ ਸਰਕਾਰੀ ਏਜੰਸੀਆਂ ਵੀ ਨਹੀਂ ਕਰ ਸਕਦੀਆਂ। ਕਈ ਪੌਲੀਟੈਕਨਿਕਾਂ ਨੇ "ਪਿੰਡਾਂ ਦਾ ਸਮੂਹਿਕ ਵਿਕਾਸ" ਅਧੀਨ ਪਿੰਡ ਚੁਣ ਕੇ ਹਰ ਕਿਸਮ ਦਾ ਇਨਫਰਾਸਟਰਕਚਰ ਸਰਕਾਰੀ ਅਤੇ ਗੈਰ ਸਰਕਾਰੀ ਸਹਾਇਤਾ ਨਾਲ ਪੂਰਾ ਕੀਤਾ ਹੈ ।

ਗੱਲ ਕੀ ਕਮਿਊਨਿਟੀ ਪੌਲੀਟੈਕਨਿਕ ਨੇ ਜਿੱਥੇ ਪੇਂਡੂ ਯੁਵਕਾਂ ਨੂੰ ਇਕ ਨਵਾਂ ਟੀਚਾ ਅਤੇ ਦਿਸ਼ਾ ਦਿੱਤੀ ਹੈ, ਉਥੇ ਪੇੰਡੂ ਲੋਕਾਂ ਲਈ ਭਲਾਈ ਦੇ ਸਾਰਥਕ ਕਦਮ ਪੁੱਟੇ ਹਨ । ਇਸ ਸਕੀਮ ਵਲੋਂ ਲੋਕਾਂ ਦੀ ਨਿਰੰਤਰ ਸੇਵਾ 'ਚ ਰਹਿਣ ਨਾਲ ਦੇਸ਼ ਦੇ ਉਨ੍ਹਾਂ ਲੋਕਾਂ ਨੂੰ ਰਾਹਤ ਮਿਲਦੀ ਰਹੇਗੀ ਜਿਨ੍ਹਾਂ ਤੱਕ ਕੋਈ ਸਰਕਾਰੀ ਏਜੰਸੀ ਪਹੁੰਚ ਨਹੀਂ ਕਰ ਪਾਉਂਦੀ ।